Telehealth ਮੈਂਬਰ ਪ੍ਰਸੰਸਾ ਪੱਤਰ

ਸਿੱਧੀਆਂ Telehealth ਦੀਆਂ ਮਾਹਰ ਸੇਵਾਵਾਂ: ਮੈਂਬਰ ਪ੍ਰਸੰਸਾ ਪੱਤਰ


Partnership ਮੈਂਬਰ

ਪ੍ਰਸ਼ੰਸਾ ਪੱਤਰ

TeleMed2U ਦੀਆਂ ਸਿੱਧੀਆਂ Telehealth ਮਾਹਰ ਸੇਵਾਵਾਂ​

"ਜੁੜਨਾ ਬਹੁਤ ਆਸਾਨ ਹੈ, ਮੈਨੂੰ ਬਾਹਰ ਕਲੀਨਿਕ ਵਿੱਚ ਜਾ ਕੇ
ਪ੍ਰਦਾਤਾ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ, ਅਤੇ ਮੈਂ ਇਸ ਦੀ ਬਹੁਤ
 ਸ਼ਲਾਘਾ ਕਰਦਾ/ਕਰਦੀ ਹਾਂ।"

​ਗੈਸਟ੍ਰੋਐਂਟਰੌਲੋਜੀ

"ਉਹਨਾਂ ਨੇ ਮੇਰੀ ਬਿਮਾਰੀ ਬਾਰੇ ਸਪੱਸ਼ਟ ਅਤੇ ਸੱਚਾਈ ਨਾਲ ਗੱਲ ਕੀਤੀ,
ਅਤੇ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਇਹ ਕੀ ਸੀ
ਅਤੇ ਇਸਨੂੰ ਠੀਕ ਕਰਨ ਦਾ ਸਾਡਾ ਕੀ ਤਰੀਕਾ ਹੋਵੇਗਾ।"

​ਡਰਮਾਟੋਲੋਜੀ

"Caleb ਬਹੁਤ ਹੀ ਮਾਹਿਰ ਅਤੇ ਤੇਜ਼ੀ ਨਾਲ ਕੰਮ ਕਰਨ ਵਾਲਾ
ਸੀ। ਮੈਂ ਕੁਝ ਨਵੀਆਂ ਕਸਰਤਾਂ ਸਿੱਖੀਆਂ ਅਤੇ ਮੈਂ ਆਪਣੇ
ਇਲਾਜ ਦੀ ਅੱਗੇ ਵਧਣ ਦੀ ਉਮੀਦ ਕਰਦਾ ਹਾਂ।​"

​ਸਰੀਰਕ ਥੈਰੈਪੀ

"Sandy ਮੇਰੀ ਪੂਰੀ ਗੱਲ ਸੁਣਦੀ ਹੈ ਅਤੇ ਲੱਗਦਾ ਹੈ ਕਿ ਉਹ
ਮੇਰੀਆਂ ਚਿੰਤਾਵਾਂ ਅਤੇ ਸਿਹਤ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ
ਮੇਰੀ ਮਦਦ ਕਰਨਾ ਚਾਹੁੰਦੀ ਹੈ।"

​ਰਿਉਮੈਟੋਲੋਜੀ

"ਮੇਰੀ ਮੁਲਾਕਾਤ ਬਹੁਤ ਵਧੀਆ ਰਹੀ। ਮੈਨੂੰ ਆਪਣੀ
ਸ਼ੂਗਰ ਨੂੰ ਠੀਕ ਰੱਖਣ ਬਾਰੇ ਬਹੁਤ ਜ਼ਿਆਦਾ ਭਰੋਸਾ ਮਿਲਿਆ। ਮੇਰੇ
ਕੋਲ ਇੱਕ ਨਵੀਂ ਰਣਨੀਤੀ ਹੈ ਜੋ ਮੈਂ ਪਹਿਲਾਂ ਹੀ ਕਰ ਰਿਹਾ/ਰਹੀ ਹਾਂ,
ਉਸਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।"

ਡਾਇਬਟੀਜ਼ ਦੇਖਭਾਲ
ਪ੍ਰੋਗਰਾਮ

"ਡਾਕਟਰ ਬਹੁਤ ਗਿਆਨਵਾਨ ਸਨ ਅਤੇ ਮੇਰੇ ਨਾਲ ਬਹੁਤ ਹੀ
ਸਬਰ ਨਾਲ ਪੇਸ਼ ਆਏ, ਭਾਵੇਂ ਮੇਰਾ ਡਾਕਟਰੀ ਇਤਿਹਾਸ
ਬਹੁਤ ਉਲਝਿਆ ਹੋਇਆ ਸੀ।"

ਨਿਊਰੋਲੋਜੀ

"Wendy ਬਹੁਤ ਨੇਕ ਦਿਲ ਹੈ, ਬਹੁਤ ਸਮਝਦਾਰ ਹੈ,
ਅਤੇ ਉਹ ਮੇਰੇ ਲਈ ਸਭ ਤੋਂ ਢੁਕਵਾਂ ਹੱਲ ਲੱਭਣ ਵਿੱਚ
ਮੇਰੀ ਮਦਦ ਕਰਨ ਲਈ ਰਾਜ਼ੀ ਹੈ।"

​ਮਨੋਚਿਕਿਤਸਕ

"ਮੈਨੂੰ ਆਪਣੇ ਘਰ ਬੈਠੇ ਹੀ ਗੱਲਬਾਤ ਕਰਨ ਦੀ ਸਹੂਲਤ ਬਹੁਤ
ਚੰਗੀ ਲੱਗੀ, ਖਾਸ ਤੌਰ 'ਤੇ ਇਸ ਕਰਕੇ ਕਿ ਮੈਂ ਅਪਾਹਜ ਹਾਂ।"

​ਨਿਊਰੋਲੋਜੀ

"ਸ਼ਾਨਦਾਰ ਪੋਸ਼ਣ ਵਿਗਿਆਨੀ, ਬਹੁਤ ਮਦਦਗਾਰ ਅਤੇ ਉਹਨਾਂ
ਨੇ ਮੈਨੂੰ ਕਾਫ਼ੀ ਉਪਯੋਗੀ ਜਾਣਕਾਰੀ ਭੇਜੀ!"

ਪੋਸ਼ਣ

"ਮੈਨੂੰ ਆਪਣੇ ਪ੍ਰਦਾਤਾ ਨਾਲ ਆਨਲਾਈਨ ਮਿਲਣ ਦੀ ਸਹੂਲਤ
ਬਹੁਤ ਚੰਗੀ ਲੱਗਦੀ ਹੈ, ਖਾਸ ਕਰਕੇ ਇਸ ਲਈ ਕਿ ਜਿੱਥੇ ਮੈਂ ਰਹਿੰਦਾ
ਹਾਂ ਉੱਥੇ ਕੋਈ ਡਾਕਟਰ ਮੌਜੂਦ ਨਹੀਂ ਹਨ।"

​ਐਂਡੋਕ੍ਰਾਈਨੋਲੋਜੀ